Duration 27:41

56QuesAns476-480ProfInderSinghGhagga 2021.

2 627 watched
0
188
Published 12 Jul 2021

ਇਸ ਪ੍ਰੋਗਰਾਮ ਦੇ ਸਵਾਲ ਹੇਠ ਲਿਖੇ ਹਨ । ਭਾਗ 56 ਜਗਜੀਤ ਸਿੰਘ ਮੋਹਾਲੀ। ਸਵਾਲ 476 : ਕਿ ਚਮਕੌਰ ਦੇ ਯੁੱਧ ਵਿਚ 40 ਸਿੰਘਾ ਦਾ ਮੁਕਾਬਲਾ 10 ਲੱਖ ਦੀ ਫ਼ੌਜ ਨਾਲ ਹੋਇਆ ਸੀ। ਕਿ ਇਹ ਕਥਨ ਸਹੀ ਹੈ : ਸਵਾ ਲਾਖ ਸੇ ਏਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹਾਊ। 477-ਬਲਜਿੰਦਰ ਸਿੰਘ ਸਪੁੱਤਰ ਸ੍ਰ. ਬਲਬੀਰ ਸਿੰਘ, ਪਿੰਡ ਤੇ ਡਾਕ: ਕੰਗ, ਤਹਿ: ਖਡੂਰ ਸਾਹਿਬ,ਜਿਲ੍ਹਾ--- ਤਰਨ ਤਾਰਨ 9876642827. ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਵੀ ਗੁਰਬਾਣੀ ਨਹੀਂ ਲਿਖੀ ਹੈ, ਤਾਂ ਰੋਜ਼ਾਨਾ ਨਿਤਨੇਮ ਦੀਆਂ 3 ਬਾਣੀਆਂ- ਜਾਪੁ ਸਾਹਿਬ , ਤ੍ਵ ਪ੍ਰਸਾਦਿ।। ਸਵੱਈਏ।। , ਕਬਿਯੋਬਾਚ ਬੇਨਤੀ ਚੌਪਈ, ਬਾਣੀਆਂ ਕਿਸ ਦੀਆਂ ਹਨ? 478- ਅਨੂਪ ਸਿੰਘ ਗੁਰਦਾਸਪੁਰ । ਸਤਿ ਸ਼੍ਰੀ ਅਕਾਲ ਬਾਪੂ ਜੀ।ਮੇਰਾ ਸਵਾਲ ਹੈ।ਸਿੱਖਾਂ ਵੱਲੋਂ ਰੱਖੀਅਾਂ ਮੰਗਾਂ ਜਦ ਠੀਕ ਨਹੀ ਲਗਦੀਅਾਂ ਤਾਂ ਕੲੀ ਹਿੰਦੂ ਵਿਦਵਾਨ ਜਾਂ ਪ੍ਚਾਰਕ ਕਹਿੰਦੇ ਹਨ ਕੇ ੲਿਹ ਗੁਰੂ ਦੇ ਸਿੱਖ ਨਹੀ ੲਿਹ ਮੈਕਾਲਫ ਦੇ ਸਿੱਖ ਹਨ।ਮੈਕਾਲਫ ਕੌਣ ਸੀ।ਕੀ ੲਿਸ ਨੇ ਸੱਚ ਮੁੱਚ ਹੀ ਸਿੱਖਾਂ ਨੂੰ ਕੁਰਾਹੇ ਪਾੲਿਅਾ।ੲਿਹਦੇ ਬਾਰੇ ਦੱਸੋ ਜੀ।ਧੰਨਵਾਦ। 479-ਇੰਦਰਜੀਤ ਸਿੰਘ, ਪਿੰਡ ਗੁਰਦਿੱਤ ਪੁਰਾ ਪਟਿਆਲਾ ਵੀਰ ਜੀ, ਛਬੀਲ ਦਾ ਕੀ ਮਤਲਬ ਹੈ?,ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਕਿਵੇਂ ਜੁੜਦੀ ਹੈ? ਕਹਿੰਦੇ ਹਨ ਕਿ ਚੰਦੂ ਨੇ ਗੁਰੂ ਸਾਹਿਬ ਨੂੰ ਗਿਰਫ਼ਤਾਰ ਕਰਾਇਆ, ਚੰਦੂ ਦਾ ਪਰਿਵਾਰ ਗੁਰੂ ਸਾਹਿਬ ਜੀ ਨੂੰ ਮਿਲਣ ਤੱਤੀ ਤਵੀ ਤੇ ਬਿਠਾਉਣਾ ਤੋਂ ਬਾਅਦ ਜੇਲ੍ਹ ਵਿਚ ਮਿੱਠਾ ਜਲ ਲੈਕੇ ਪਹੁੰਚੇ, ਗੁਰੂ ਜੀ ਨੇ ਛਕਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਸਮਾਂ ਆਉਣ ਤੇ ਲੱਖਾਂ ਲੋਕ ਪਾਣੀ ਪਿਲਾਉਣ ਤੇ ਕਰੋੜਾਂ ਪੀਣਗੇ ਤੇ ਚੰਦੂ ਦੀ ਨੁੰਹ ਨੇ ਕਿਹਾ ਕਿ ਕੱਲ੍ਹ ਨੂੰ ਤੁਹਾਡੀ ਸ਼ਹੀਦੀ ਹੋਵੇਗੀ ਤੇ ਮੈਂ ਲੋਕਾਂ ਦੇ ਤਾਹਨੇ ਮਿਹਣੇ ਨੀ ਸੁਣਨੇ ਤੇ ਗੁਰੂ ਜੀ ਨਾਲ ਸ਼ਰੀਰ ਤਿਆਗ ਦਿੱਤਾ, ਘੱਗਾ ਜੀ ਇਸ ਗੱਲ ਵਿਚ ਕਿਨੀ ਕੁਝ ਸੱਚਾਈ ਹੈ ਜ਼ਰੂਰ ਦੱਸਣਾ। ਧੰਨਵਾਦ 480ਗੁਰਦੇਵ ਸਿੰਘ ਲੰਡਨ ਤੋਂ ਪ੍ਰਫੈਸਰ ਜੀ ਸਤਿ ਸ੍ਰੀ ਆਕਾਲ ਜੀ । ਆਤਮਾ ਕਿਥੋਂ ਆਉਂਦੀ ਹੈ ਮਰਨ ਤੋਂ ਬਾਅਦ ਇਹ ਆਤਮਾ ਕਿਥੇ ਚਲੀਜਾਂਦੀ ਹੈ । ਕੀ ਇਸ ਦਾ ਹਿਸਾਬ ਕਿਤਾਬ ਵੀ ਹੁੰਦਾ ਹੈ । ਗੁਰਬਾਣੀ ਵਿੱਚੋਂ ਇਸ ਦੇ ਬਾਰੇ ਚਾਨਣਾ ਪਾਉ ਜੀ । ਕਿਨੇ ਨੰਬਰ episode ਵਿੱਚ ਇਸ ਜੁਆਬ ਹੈ ਜੀ , ਦਸਣਾ ਧੰਨਵਾਦ #QuestionAnswer

Category

Show more

Comments - 22